Tuesday, August 04, 2026
BREAKING
2027 ਦੀਆਂ ਚੋਣਾਂ ਲਈ ਕਾਂਗਰਸ ਨੇ ਖਿੱਚੀ ਤਿਆਰੀ! ਕੀਤੀਆਂ ਨਵੀਆਂ ਨਿਯੁਕਤੀਆਂ ਰਾਜ ਸਭਾ 'ਚ MSME ਬਿੱਲ ਪਾਸ, ਹੁਣ ਮੁਫ਼ਤ ਰਜਿਸਟ੍ਰੇਸ਼ਨ ਨਾਲ ਕਾਰੋਬਾਰ ਸ਼ੁਰੂ ਕਰਨਾ ਹੋਵੇਗਾ ਆਸਾਨ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦਾ ਵੱਡਾ ਐਕਸ਼ਨ! ਇਨ੍ਹਾਂ ਆਗੂਆਂ 'ਤੇ ਡਿੱਗੀ ਗਾਜ, ਹੋਈ ਸਖ਼ਤ ਕਾਰਵਾਈ ਮੁਲਾਜ਼ਮਾਂ ਦੇ ਹੱਕ ਵਿਚ ਡੀ. ਏ. ਬਾਰੇ ਹਾਈਕੋਰਟ ਦੇ ਫੈਸਲੇ 'ਤੇ ਕੇਵਲ ਢਿੱਲੋਂ ਦਾ ਵੱਡਾ ਬਿਆਨ ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥਣ ਦੀ ਮੌਤ ਮਾਮਲੇ 'ਚ ਮੈਜਿਸਟ੍ਰੇਟ ਜਾਂਚ ਦੇ ਹੁਕਮ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਡੀ. ਏ. ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ ਵਿਰੋਧੀ ਧਿਰ ਨੇ ਹਿੰਦੂ ਸੰਤਾਂ ਦਾ ਅਪਮਾਨ ਕੀਤਾ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ: ਤਰੁਣ ਚੁੱਘ NEET ਪੇਪਰ ਲੀਕ ਪ੍ਰਦਰਸ਼ਨਾਂ 'ਚ ਸ਼ਾਮਲ ਵਿਦਿਆਰਥੀਆਂ ਖ਼ਿਲਾਫ਼ FIR ਵਾਪਸ ਲੈ ਸਕਦੀਆਂ ਹਨ ਸਰਕਾਰਾਂ : SC ਭਾਰਤ-ਉਜ਼ਬੇਕਿਸਤਾਨ ਨੂੰ ਅਗਲੇ 3 ਸਾਲਾਂ 'ਚ ਵਪਾਰ ਦੁੱਗਣਾ ਕਰਨ ਦਾ ਰੱਖਣਾ ਚਾਹੀਦਾ ਟੀਚਾ : ਗੋਇਲ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀ ਭਾਰਤ ਦੌਰੇ 'ਤੇ; ਵਪਾਰ ਤੇ ਕੁਨੈਕਟੀਵਿਟੀ ਨੂੰ ਮਜ਼ਬੂਤ ਕਰਨ 'ਤੇ ਰਹੇਗਾ ਜ਼ੋਰ

ਪੰਜਾਬ

ਭਾਰਤ ਵਿੱਚ ਸਿਰਫ਼ ਸਫਲਤਾ ਕਾਫ਼ੀ ਨਹੀਂ, ਸਾਰਥਕਤਾ ਜ਼ਰੂਰੀ ਹੈ...ਅਤੁਲ ਜੋਗ ਰਾਸ਼ਟਰੀ ਸੰਗਠਨ ਮੰਤਰੀ ਵਨਵਾਸੀ ਕਲਿਆਣ ਆਸ਼ਰਮ 

10 ਅਗਸਤ, 2025 07:11 PM
ਸੁਨਾਮ (ਰਮੇਸ਼ ਗਰਗ) : ਵਨਵਾਸੀ ਕਲਿਆਣ ਆਸ਼ਰਮ ਦੀ ਸੁਨਾਮ ਸ਼ਾਖਾ ਵੱਲੋਂ ਸਥਾਨਕ ਵਿਕਰਮ ਰੈਸਟੋਰੈਂਟ ਵਿੱਚ "ਅਸੀਂ ਅਤੇ ਸਾਡਾ ਵਨਵਾਸੀ ਸਮਾਜ" ਵਿਸ਼ੇ ’ਤੇ ਸੰਗੋਸ਼ਠੀ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਭਾਰਤ ਸ਼ੂ ਕੰਪਨੀ ਦੇ ਐਮ.ਡੀ. ਪ੍ਰਵੀਣ ਗਰਗ ਨੇ ਕੀਤੀ ਜਦਕਿ ਅਖਿਲ ਭਾਰਤੀ ਵਨਵਾਸੀ ਕਲਿਆਣ ਆਸ਼ਰਮ ਦੇ ਰਾਸ਼ਟਰੀ ਸੰਗਠਨ ਮੰਤਰੀ ਅਤੁਲ ਜੋਗ ਮੁੱਖ ਮਹਿਮਾਨ ਵਜੋਂ ਹਾਜਿਰ ਰਹੇ।
 
ਅਤੁਲ ਜੋਗ ਨੇ ਰੱਖੜੀ ਦੇ ਮੌਕੇ ਤੇ ਸ਼ੁਭਕਾਮਨਾਵਾਂ ਦਿੰਦਿਆਂ ਭਾਰਤ ਦੇ ਜਨਜਾਤੀ ਸਮਾਜ ਦੀ ਸਿੱਖਿਆ, ਸਿਹਤ, ਖੇਡਾਂ, ਸਮਾਜਿਕ ਉਤਥਾਨ ਅਤੇ ਚੁਣੌਤੀਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ 2011 ਦੀ ਜਨਗਣਨਾ ਅਨੁਸਾਰ ਭਾਰਤ ਵਿੱਚ 11 ਕਰੋੜ 48 ਲੱਖ ਜਨਜਾਤੀ ਆਬਾਦੀ ਹੈ। ਵਨਵਾਸੀ ਕਲਿਆਣ ਆਸ਼ਰਮ ਦੀ ਸਥਾਪਨਾ 1952 ਵਿੱਚ ਹੋਈ ਸੀ ਅਤੇ ਅੱਜ ਇਹ ਸਿੱਖਿਆ ਖੇਤਰ ਵਿੱਚ 150 ਸਕੂਲਾਂ, 6000 ਇਕਲ ਸਕੂਲਾਂ ਅਤੇ 1.20 ਲੱਖ ਵਿਦਿਆਰਥੀਆਂ ਦੇ ਨਾਲ ਕੰਮ ਕਾਰ ਰਿਹਾ ਜੋਂ 96% ਨਤੀਜੇ ਦੇ ਰਹੇ ਹਨ। ਇਹਨਾਂ ਵਿੱਚ ਕੋਈ ਵੀ ਸਕੂਲ ਸ਼ਹਿਰ ਵਿੱਚ ਨਹੀਂ ਹੈ ਅਤੇ ਅਧਿਆਪਕ ਬਿਨਾਂ ਸਰਕਾਰੀ ਤਨਖ਼ਾਹ ਦੇ ਇਮਾਨਦਾਰੀ ਨਾਲ ਪੜ੍ਹਾ ਰਹੇ ਹਨ।
 
ਉਨ੍ਹਾਂ ਦੱਸਿਆ ਕਿ ਆਸ਼ਰਮ ਦੇ ਵਿਦਿਆਰਥੀਆਂ ਨੇ ਚੰਦਰਯਾਨ ਮਿਸ਼ਨ, ਆਈ.ਆਈ.ਟੀ. ਚੇਨਈ, ਫਾਰਮੇਸੀ ਗੋਲਡ ਮੈਡਲ ਵਰਗੀਆਂ ਉਪਲਬਧੀਆਂ ਹਾਸਲ ਕੀਤੀਆਂ ਹਨ। ਮਹਿਲਾ ਕਮਾਂਡੋ ਫੋਰਸ ਵਿੱਚ ਟੌਪਰ ਅਤੇ "ਪੋਸਟਰ ਬਾਲਿਕਾ" ਵੀ ਇਥੋਂ ਦੀ ਹੈ। ਸਿਹਤ ਖੇਤਰ ਵਿੱਚ 7000 ਕਰਮਚਾਰੀ ਕੰਮ ਕਰ ਰਹੇ ਹਨ ਅਤੇ ‘ਅਨਾਮਿਕਾ ਪ੍ਰੋਜੈਕਟ’ ਨੇ 5000 ਕੂਪੋਸ਼ਿਤ ਮਰੀਜ਼ਾਂ ਦਾ ਇੱਕ ਸਾਲ ਵਿੱਚ ਇਲਾਜ ਕਰਕੇ ਵਿਸ਼ੇਸ਼ ਪੁਰਸਕਾਰ ਹਾਸਲ ਕੀਤਾ।
 
ਪ੍ਰੇਰਣਾਦਾਇਕ ਉਦਾਹਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਇੱਕ ਪਿੰਡ, ਜਿੱਥੇ ਪਹਿਲਾਂ ਪੀਣ ਵਾਲਾ ਪਾਣੀ ਨਹੀਂ ਸੀ, ਅੱਜ ਦੱਸ ਪਿੰਡਾਂ ਨੂੰ ਪਾਣੀ ਮੁਹੱਈਆ ਕਰਾ ਰਿਹਾ ਹੈ ਅਤੇ ਇਲਾਕੇ ਦਾ ਸਭ ਤੋਂ ਅਮੀਰ ਪਿੰਡ ਬਣ ਗਿਆ ਹੈ। ਇਸ ਕਾਰਜ ਲਈ ਪਦਮ ਸ਼੍ਰੀ ਪੁਰਸਕਾਰ ਵੀ ਮਿਲਿਆ। ਖੇਡਾਂ ਵਿੱਚ ਵੀ ਜਨਜਾਤੀ ਸਮਾਜ ਦੇ ਨੌਜਵਾਨ ਅੱਗੇ ਹਨ ਅਤੇ ਮਿਲਖਾ ਸਿੰਘ ਦਾ ਰਿਕਾਰਡ ਤੋੜਨ ਵਾਲੀ ਮਹਿਲਾ ਵੀ ਇਸੀ ਸਮਾਜ ਤੋਂ ਹੈ।
 
ਧਰਮ ਪਰਿਵਰਤਨ ਨੂੰ ਚਿੰਤਾ ਦਾ ਵਿਸ਼ਾ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਸਿਰਫ਼ ਹਿੰਦੂ ਸਮਾਜ ਵਿੱਚ ਹੋ ਰਿਹਾ ਹੈ, ਜਿਸਨੂੰ ਰੋਕਣ ਲਈ ਸਾਨੂੰ ਆਪਣੇ ਧਰਮ ਪ੍ਰਤੀ ਗਰਵਾਨਵਿਤ ਹੋਣਾ ਚਾਹੀਦਾ ਹੈ ਅਤੇ ਸਮਾਜ ਨੂੰ ਜੋੜਨ ਵਾਲਿਆਂ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ – “ਭਾਰਤ ਵਿੱਚ ਸਿਰਫ਼ ਸਫਲਤਾ ਕਾਫ਼ੀ ਨਹੀਂ, ਸਾਰਥਕਤਾ ਜ਼ਰੂਰੀ ਹੈ। ਆਪਣੇ ਲਈ ਨਹੀਂ, ਸਮਾਜ ਲਈ ਕੀ ਕੀਤਾ – ਇਹ ਸੋਚਣਾ ਚਾਹੀਦਾ ਹੈ।”
 
ਮੰਚ ਸਾਂਭ ਪ੍ਰਿੰਸਿਪਲ ਅਮਿਤ ਡੋਗਰਾ ਨੇ ਕੀਤਾ। ਸਵਾਗਤ ਅਤੇ ਜਾਣ ਪਹਿਚਾਣ ਜ਼ਿਲ੍ਹਾ ਸਕੱਤਰ ਰਜਨੀਸ਼ ਕੁਮਾਰ ਕਾਲਾ ਨੇ ਅਤੇ ਪ੍ਰਸਤਾਵਨਾ ਮਹਿਲਾ ਵਿੰਗ ਪ੍ਰਮੁੱਖ ਸੀਮਾ ਮੋਦੀ ਨੇ ਰੱਖੀ । ਜਰਨਲ ਸਕੱਤਰ  ਤਰੁਣ ਸਿੰਗਲਾ ਨੇ ਕਵਿਤਾ ਪੇਸ਼ ਕੀਤੀ। ਇਸ ਮੌਕੇ ’ਤੇ ਧਨੀ ਰਾਮ ਸਹਿ ਖੇਤਰੀ ਸੰਗਠਨ ਮੰਤਰੀ ਵਨਵਾਸੀ ਕਲਿਆਣ ਆਸ਼ਰਮ, ਕੈਲਾਸ਼ ਚੰਦ ਗਰਗ ਰਾਜ ਪ੍ਰਧਾਨ ਵਨਵਾਸੀ ਕਲਿਆਣ ਆਸ਼ਰਮ ਪੰਜਾਬ, ਅਸ਼ੋਕ ਗੁਪਤਾ, ਅੰਕੁਰ ਜਿੰਦਲ ਜ਼ਿਲ੍ਹਾ ਪ੍ਰਧਾਨ, ਮੰਗਤ ਰਾਮ ਜਿੰਦਲ ਸੁਨਾਮ ਪ੍ਰਧਾਨ, ਤਰੁਣ ਸਿੰਗਲਾ ਜਰਨਲ ਸਕੱਤਰ, ਰਜਨੀਸ਼ ਗਰਗ ਖਜਾਨਚੀ, ਅਮਰ ਨਾਥ ਕਾਂਸਲ, ਮੁਕੇਸ਼ ਕੁਮਾਰ, ਐਡਵੋਕੇਟ ਨਵੀਨ, ਰਾਜ ਕੁਮਾਰ ਗਰਗ, ਪ੍ਰਿੰਸਿਪਲ ਅਮਿਤ ਡੋਗਰਾ, ਜਨਕ ਰਾਜ, ਪ੍ਰਭਾਤ ਜਿੰਦਲ, ਮਦਨ ਲਾਲ ਕਾਂਸਲ, ਜਗਦੀਸ਼ ਰਾਇ, ਗੋਪਾਲ ਸ਼ਰਮਾ, ਪ੍ਰਿੰਸਿਪਲ ਰਾਜਿੰਦਰ ਕੁਮਾਰ, ਐਡਵੋਕੇਟ ਪ੍ਰਵੀਣ ਜੈਨ, ਗੌਰਵ ਜਨਾਲੀਆ, ਗੋਲਡੀ, ਯੋਗੇਸ਼ ਕੁਮਾਰ, ਧੀਰਜ , ਨਰਿੰਦਰ ਮੋਦੀ, ਕੁਮਾਰ ਰਾਕੇਸ਼, ਐਡਵੋਕੇਟ ਸਤਨਾਮ ਸਿੰਘ, ਜੀਵਨ ਬਾਂਸਲ, ਮਹੇਸ਼ ਇੰਦਰ ਸਿੰਘ ਮਿੰਟੂ, ਪਿਆਰਾ ਲਾਲ ਸ਼ਰਮਾ, ਮੋਨਿਕਾ ਜੈਨ, ਆਸ਼ਾ ਕਾਂਸਲ, ਰਜਨੀ ਗੋਇਲ, ਬਿੰਦੀਆ ਡੋਗਰਾ, ਮੁਕਤਾ ਗੋਇਲ, ਸ਼ਾਮ ਲਾਲ ਗੋਇਲ, ਨਵਦੀਪ ਕਾਂਸਲ, ਵਿਕਾਸ ਕੁਮਾਰ, ਤਰੁਣ ਬਾਂਸਲ, ਅਰੁਣ ਬਾਂਸਲ  ਮੌਜੂਦ ਸਨ। ਪ੍ਰੋਗਰਾਮ ਦੇ ਅੰਤ ਵਿੱਚ ਸਮਾਜਸੇਵੀ ਤੇ ਧਾਰਮਿਕ ਸੰਸਥਾਵਾਂ ਅਤੇ ਹਾਜ਼ਰ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ ਗਿਆ।
 
Have something to say? Post your comment

ਅਤੇ ਪੰਜਾਬ ਖਬਰਾਂ

2027 ਦੀਆਂ ਚੋਣਾਂ ਲਈ ਕਾਂਗਰਸ ਨੇ ਖਿੱਚੀ ਤਿਆਰੀ! ਕੀਤੀਆਂ ਨਵੀਆਂ ਨਿਯੁਕਤੀਆਂ

2027 ਦੀਆਂ ਚੋਣਾਂ ਲਈ ਕਾਂਗਰਸ ਨੇ ਖਿੱਚੀ ਤਿਆਰੀ! ਕੀਤੀਆਂ ਨਵੀਆਂ ਨਿਯੁਕਤੀਆਂ

ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦਾ ਵੱਡਾ ਐਕਸ਼ਨ! ਇਨ੍ਹਾਂ ਆਗੂਆਂ 'ਤੇ ਡਿੱਗੀ ਗਾਜ, ਹੋਈ ਸਖ਼ਤ ਕਾਰਵਾਈ

ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦਾ ਵੱਡਾ ਐਕਸ਼ਨ! ਇਨ੍ਹਾਂ ਆਗੂਆਂ 'ਤੇ ਡਿੱਗੀ ਗਾਜ, ਹੋਈ ਸਖ਼ਤ ਕਾਰਵਾਈ

ਮੁਲਾਜ਼ਮਾਂ ਦੇ ਹੱਕ ਵਿਚ ਡੀ. ਏ. ਬਾਰੇ ਹਾਈਕੋਰਟ ਦੇ ਫੈਸਲੇ 'ਤੇ ਕੇਵਲ ਢਿੱਲੋਂ ਦਾ ਵੱਡਾ ਬਿਆਨ

ਮੁਲਾਜ਼ਮਾਂ ਦੇ ਹੱਕ ਵਿਚ ਡੀ. ਏ. ਬਾਰੇ ਹਾਈਕੋਰਟ ਦੇ ਫੈਸਲੇ 'ਤੇ ਕੇਵਲ ਢਿੱਲੋਂ ਦਾ ਵੱਡਾ ਬਿਆਨ

ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਡੀ. ਏ. ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ

ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਡੀ. ਏ. ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ

ਲੋਕਾਂ ਸਰਕਾਰੀ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ: ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਲੋਕਾਂ ਸਰਕਾਰੀ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ: ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਆਜ਼ਾਦੀ ਦਿਵਸ ਸਮਾਰੋਹ (15 ਅਗਸਤ) ਦੇ ਅਗੇਤੇ ਪ੍ਰਬੰਧਾਂ ਦੀ ਕੀਤੀ ਸਮੀਖਿਆ

ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਆਜ਼ਾਦੀ ਦਿਵਸ ਸਮਾਰੋਹ (15 ਅਗਸਤ) ਦੇ ਅਗੇਤੇ ਪ੍ਰਬੰਧਾਂ ਦੀ ਕੀਤੀ ਸਮੀਖਿਆ

ਸਿਹਤ ਵਿਭਾਗ ਲੋਕਾਂ ਨੂੰ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਵਚਨਬੱਧ: ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਸਿਹਤ ਵਿਭਾਗ ਲੋਕਾਂ ਨੂੰ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਵਚਨਬੱਧ: ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੋਲਿੰਗ ਸਟੇਸ਼ਨਾਂ ਦਾ ਰੈਸ਼ਨੇਲਾਈਜੇਸ਼ਨ ਮੁਕੰਮਲ: ਡਿਪਟੀ ਕਮਿਸ਼ਨਰ–ਕਮ–ਜ਼ਿਲ੍ਹਾ ਚੋਣ ਅਫ਼ਸਰ 

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੋਲਿੰਗ ਸਟੇਸ਼ਨਾਂ ਦਾ ਰੈਸ਼ਨੇਲਾਈਜੇਸ਼ਨ ਮੁਕੰਮਲ: ਡਿਪਟੀ ਕਮਿਸ਼ਨਰ–ਕਮ–ਜ਼ਿਲ੍ਹਾ ਚੋਣ ਅਫ਼ਸਰ 

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 8 ਅਗਸਤ ਨੂੰ ਐਸ.ਬੀ.ਐਸ. ਨਗਰ ਵਿਖੇ ਕਰਵਾਈ ਜਾਵੇਗੀ ਵਿਸ਼ਾਲ ਮੈਰਾਥਨ ਦੌੜ

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 8 ਅਗਸਤ ਨੂੰ ਐਸ.ਬੀ.ਐਸ. ਨਗਰ ਵਿਖੇ ਕਰਵਾਈ ਜਾਵੇਗੀ ਵਿਸ਼ਾਲ ਮੈਰਾਥਨ ਦੌੜ

ਅਗਰਵਾਲ ਸਭਾ ਵੱਲੋਂ ਵਣਮਹਾਂਉਤਸਵ ਮੁਹਿੰਮ ਤਹਿਤ ਬੂਟੇ ਲਾਏ ਗਏ

ਅਗਰਵਾਲ ਸਭਾ ਵੱਲੋਂ ਵਣਮਹਾਂਉਤਸਵ ਮੁਹਿੰਮ ਤਹਿਤ ਬੂਟੇ ਲਾਏ ਗਏ